ਸਿਸੀ-ਸ਼ੀਫ਼ਾਨ-ਚੇਨ

ਖਾਣਾ ਸਿਰਫ਼ ਪੋਸ਼ਣ ਨਹੀਂ, ਇਹ ਯਾਦਾਂ, ਪਛਾਣ ਅਤੇ ਅਪਣੱਤ ਦੀ ਭਾਵਨਾ ਨੂੰ ਨਾਲ ਲੈ ਕੇ ਚੱਲਦਾ ਹੈ। ਰਿਚਮੰਡ ਦੇ ਲੌਂਗ-ਟਰਮ ਕੇਅਰ ਹੋਮ, ਮਿਨੋਰੂ ਰੈਜ਼ੀਡੈਂਸ ਵਿੱਚ ਅਸੀਂ ਖਾਣੇ ਅਤੇ ਸੱਭਿਆਚਰਕ ਪਛਾਣ ਵਿਚਲੇ ਰਿਸ਼ਤੇ ਦੀ ਗਹਿਰਾਈ ਨੂੰ ਸਮਝਦੇ ਹਾਂ, ਅਤੇ ਇਹ ਵੀ ਸਮਝਦੇ ਹਨ ਕਿ ਇਹ ਨਿਵਾਸੀਆਂ ਦੀ ਤੰਦਰੁਸਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 

ਵਸਨੀਕਾਂ ਦੇ ਵਿਭਿੰਨ ਪਿਛੋਕੜ ਨੂੰ ਬਿਹਤਰ ਢੰਗ ਨਾਲ ਦਰਸਾਉਣ ਲਈ, ਅਸੀਂ ਸੱਭਿਆਚਾਰਕ ਹੁੰਗਾਰਾ ਭਰਦੇ ਪਕਵਾਨਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਸ਼ਾਮਲ ਕਰਨ ਲਈ ਆਪਣੀ ਭੋਜਨ ਸੂਚੀ ਦਾ ਵਿਸਤਾਰ ਕੀਤਾ ਹੈ। ਜਾਣੇ ਪਛਾਣੇ ਸਵਾਦ ਉਹਨਾਂ ਪਰੰਪਰਾਵਾਂ, ਸਵਾਦਾਂ ਅਤੇ ਕਹਾਣੀਆਂ ਨੂੰ ਸਨਮਾਨ ਦਿੰਦੇ ਹਨ ਜੋ ਨਿਵਾਸੀ ਆਪਣੇ ਨਾਲ ਲਿਆਉਂਦੇ ਹਨ। ਇਹ ਭੋਜਨ ਮਹੱਤਵਪੂਰਨ ਯਾਦਾਂ ਨੂੰ ਤਾਜ਼ਾ ਕਰ ਸਕਦੇ ਹਨ ਅਤੇ ਦੇਖਭਾਲ ਵਾਲੀ ਥਾਂ ਨੂੰ ਘਰ ਵਰਗਾ ਬਣਾਉਣ ਵਿੱਚ ਮਦਦ ਕਰ ਸਕਦੇ ਹਨ। 

"ਖਾਣਾ ਸਿਰਫ਼ ਊਰਜਾ ਨਹੀਂ, ਇਹ ਭਾਵਨਾ ਹੈ," Cissy (Xifan) Chen, ਫੂਡ ਸਰਵਿਸ ਮੈਨੇਜਰ ਕਹਿੰਦੀ ਹੈ। "ਸੱਭਿਆਚਰਕ ਤੌਰ 'ਤੇ ਉਚਿਤ ਭੋਜਨ ਨਿਵਾਸੀਆਂ ਨੂੰ ਆਧਾਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਭਾਵਨਾਤਮਕ ਤੌਰ ਤੇ ਸਥਿਰ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।"

ਜਾਣੇ ਪਛਾਣੇ ਸਵਾਦ ਉਹਨਾਂ ਪਰੰਪਰਾਵਾਂ, ਸਵਾਦਾਂ ਅਤੇ ਕਹਾਣੀਆਂ ਨੂੰ ਸਨਮਾਨ ਦਿੰਦੇ ਹਨ ਜੋ ਨਿਵਾਸੀ ਆਪਣੇ ਨਾਲ ਲਿਆਉਂਦੇ ਹਨ। 

A plate of chicken and vegetable stir fry

ਇਹ ਕੰਮ ਸਾਡੀ ਜਾਤੀਵਾਦ-ਵਿਰੋਧੀ ਅਤੇ ਸੱਭਿਆਚਰਕ ਤੌਰ 'ਤੇ ਸੁਰੱਖਿਅਤ ਦੇਖਭਾਲ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭੋਜਨ ਵਰਗੀ ਬੁਨਿਆਦੀ ਚੀਜ਼ ਦੁਆਰਾ ਵਸਨੀਕਾਂ ਦੇ ਸਭਿਆਚਾਰਾਂ ਦਾ ਸਨਮਾਨ ਕਰਕੇ, ਅਸੀਂ ਉਹਨਾਂ ਅਸਮਾਨਤਾਵਾਂ ਨੂੰ ਸੰਬੋਧਿਤ ਕਰ ਰਹੇ ਹਾਂ ਜਿਹਨਾਂ ਨੂੰ ਅਕਸਰ ਸਿਹਤ-ਸੰਭਾਲ ਪ੍ਰਦਾਨ ਕਰਨ ਵਾਲੀਆਂ ਥਾਵਾਂ ਵਿੱਚ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਭਿਆਚਾਰਾਂ ਦੇ ਅਨੁਸਾਰ ਭੋਜਨ ਦੀ ਪੇਸ਼ਕਸ਼ ਕਰਨਾ ਸਿਰਫ ਸ਼ਮੂਲੀਅਤ ਲਈ ਨਹੀਂ ਹੈ, ਇਹ ਹਰੇਕ ਵਿਅਕਤੀ ਦੇ ਮਨੁੱਖੀ ਅਧਿਕਾਰਾਂ, ਸਨਮਾਨ ਅਤੇ ਪਛਾਣ ਨੂੰ ਮਾਨਤਾ ਦਿੰਦਾ ਹੈ।

ਮਿਨੋਰੂ ਰੈਜ਼ੀਡੈਂਸ ਵਿਖੇ, ਹਰ ਭੋਜਨ ਸਨਮਾਨ ਦਿਖਾਉਣ, ਭਰੋਸਾ ਬਣਾਉਣ ਅਤੇ ਬਿਹਤਰ ਸਿਹਤ ਨਤੀਜਿਆਂ ਦਾ ਸਮਰਥਨ ਕਰਨ ਦਾ ਮੌਕਾ ਹੁੰਦਾ ਹੈ। ਇਹਨਾਂ ਰੋਜ਼ਾਨਾ ਅਮਲਾਂ ਦੁਆਰਾ, ਅਸੀਂ ਵੈਨਕੂਵਰ ਕੋਸਟਲ ਹੈਲਥ ਵਿੱਚ ਮਰੀਜ਼ਾਂ, ਗਾਹਕਾਂ, ਨਿਵਾਸੀਆਂ ਅਤੇ ਪਰਿਵਾਰਾਂ ਲਈ ਸੰਮਲਿਤ, ਵਿਅਕਤੀ-ਕੇਂਦਰਿਤ ਦੇਖਭਾਲ ਨੂੰ ਅੱਗੇ ਵਧਾਉਣਾ ਜਾਰੀ ਰੱਖਦੇ ਹਾਂ।