Knitted hats

ਇੱਕ ਪਹਿਲਕਦਮੀ ਜੋ ਕਿ qathet ਵਿੱਚ ਇੱਕ ਜਣੇਪਾ ਨਰਸ ਦੁਆਰਾ ਇੱਕ ਨਿੱਜੀ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਕੀਤੀ ਗਈ ਸੀ, ਉਹ ਇੱਕ ਭਾਈਚਾਰੇ ਦਾ ਨਿਰਮਾਣ ਕਰ ਰਹੀ ਹੈ ਅਤੇ ਬੱਚਿਆਂ ਦੇ ਸਿਰਾਂ ਨੂੰ ਨਿੱਘਾ ਰੱਖ ਰਹੀ ਹੈ, ਇੱਕ ਸਮੇਂ ਵਿੱਚ ਕਰੋਸ਼ੀਏ ਨਾਲ ਬੁਣੀ ਇੱਕ ਟੋਪੀ ਰਾਹੀਂ।

ਰਜਿਸਟਰਡ ਨਰਸ Sarah Klauzer ਦਾ ਅੰਦਾਜ਼ਾ ਹੈ ਕਿ ਉਸਨੇ qathet ਜਨਰਲ ਹਸਪਤਾਲ ਵਿੱਚ ਆਪਣੇ ਸੱਤ ਸਾਲਾਂ ਦੌਰਾਨ ਨਵਜੰਮੇ ਬੱਚਿਆਂ ਲਈ 1,000 ਤੋਂ ਵੱਧ ਛੋਟੀਆਂ ਟੋਪੀਆਂ ਬਣਾਈਆਂ।

ਉਸ ਦੀਆਂ ਟੋਪੀਆਂ, ਜਿਸ ਵਿੱਚ ਯੋਡਾ, ਕ੍ਰਿਸਮਿਸ ਟ੍ਰੀ, ਓਰਕਾ, ਉੱਲੂ ਅਤੇ ਹੋਰ ਬਹੁਤ ਸਾਰੇ ਡਿਜ਼ਾਈਨ ਸ਼ਾਮਲ ਹਨ, ਉਹਨਾਂ ਦੀ ਦਿੱਖ ਖੁਸ਼ੀ ਪ੍ਰਦਾਨ ਕਰਦੀ ਹੈ, ਪਰ ਇਹ ਇੱਕ ਵਿਹਾਰਕ ਉਦੇਸ਼ ਵੀ ਪੂਰਾ ਕਰਦੀਆਂ ਹਨ: ਬੱਚਿਆਂ ਦੇ ਸਿਰਾਂ ਵਿੱਚੋਂ ਬਹੁਤ ਜ਼ਿਆਦਾ ਗਰਮੀ ਨਿੱਕਲਦੀ ਹੈ, ਅਤੇ ਜਦੋਂ ਤੱਕ ਸਰਦੀ ਨਹੀਂ ਹੁੰਦੀ, ਨਵੇਂ ਮਾਪੇ ਘਰ ਜਾਣ ਵੇਲੇ ਆਪਣੇ ਬੈਗ ਵਿੱਚ ਬੱਚੇ ਦੀ ਟੋਪੀ ਪਾਉਣ ਬਾਰੇ ਆਮ ਤੌਰ ਤੇ ਨਹੀਂ ਸੋਚਦੇ।  

Sarah ਨੇ ਸ਼ੁਰੂ ਵਿੱਚ ਸਿਰਫ ਉਹਨਾਂ ਬੱਚਿਆਂ ਨੂੰ ਧੰਨਵਾਦ ਵਜੋਂ ਟੋਪੀਆਂ ਦੇਣ ਦਾ ਇਰਾਦਾ ਬਣਾਇਆ ਸੀ ਜਿਨ੍ਹਾਂ ਦੇ ਜਨਮ ਸਮੇਂ ਉਹ ਮੌਜੂਦ ਸੀ, ਪਰ ਪ੍ਰੋਜੈਕਟ ਦਾ ਦਾਇਰਾ ਛੇਤੀ ਹੀ ਫੈਲ ਗਿਆ। ਉਸਦੇ ਸਾਥੀ ਨਰਸਾਂ ਨੇ ਜਲਦੀ ਹੀ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਉਹ ਹਸਪਤਾਲ ਵਿੱਚ ਪੈਦਾ ਹੋਏ ਹੋਰ ਬੱਚਿਆਂ ਨੂੰ ਉਸਦੀ ਟੋਪੀਆਂ ਦੇ ਸਕਦੇ ਹਨ, ਅਤੇ ਉਸਨੇ ਸਹਿਮਤੀ ਦੇ ਦਿੱਤੀ। 

ਉਦੋਂ ਤੋਂ, ਕਲਾਤਮਕ ਢੰਗ ਨਾਲ ਡਿਜ਼ਾਈਨ ਕੀਤੀਆਂ ਟੋਪੀਆਂ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

Two knitted baby hats in the shape of trees.

“ਪਰਿਵਾਰ ਸੱਚਮੁੱਚ ਇਸ ਗੱਲ ਦੀ ਕਦਰ ਕਰਦੇ ਹਨ ਕਿ ਇਹ ਕੁਝ ਖਾਸ ਹੈ,” Sarah ਨੇ ਕਿਹਾ। 

"ਮੇਰੇ ਕੋਲ ਬਹੁਤ ਸਾਰੇ ਅਜਿਹੇ ਪਰਿਵਾਰ ਆਉਂਦੇ ਹਨ ਜਿਨ੍ਹਾਂ ਦੇ ਬਾਅਦ ਵਿੱਚ ਵੀ ਬੱਚੇ ਹੋਏ ਹਨ, ਅਤੇ ਉਹ ਆਪਣੇ ਅਗਲੇ ਬੱਚੇ ਲਈ ਟੋਪੀਆਂ ਲੈਣ ਲਈ ਉਤਸ਼ਾਹਿਤ ਹੁੰਦੇ ਹਨ - ਉਹ ਦੱਸਦੇ ਹਨ ਕਿ ਉਹਨਾਂ ਦੇ ਪਿਛਲੇ ਬੱਚਿਆਂ ਵੇਲੇ ਦੀਆਂ ਟੋਪੀਆਂ ਉਹਨਾਂ ਕੋਲ ਅਜੇ ਵੀ ਹਨ|"

ਮੈਟਰਨਿਟੀ ਯੂਨਿਟ 'ਤੇ ਰੱਖੇ ਛੋਟੇ ਬੱਚਿਆਂ ਦੀਆਂ ਟੋਪੀਆਂ ਦੇ ਡੱਬਿਆਂ ਨੂੰ ਦੇਖਣਾ ਵੀ ਡਾਕਟਰੀ ਪਹਿਲੂਆਂ ਤੋਂ ਧਿਆਨ ਹਟਾਉਂਦੇ ਹੋਏ ਪਰਿਵਾਰਾਂ ਲਈ ਹਸਪਤਾਲ ਦੇ ਦੌਰੇ ਦੇ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। 

"ਕਿਉਂਕਿ ਅਸੀਂ ਇੱਕ ਛੋਟਾ ਜਿਹਾ ਸ਼ਹਿਰ ਹਾਂ, ਇਹ ਅੱਛਾ ਹੈ ਕਿ ਅਸੀਂ ਇਸ ਨੂੰ ਲੋਕਾਂ ਲਈ ਵਿਅਕਤੀਗਤ ਬਣਾ ਕੇ ਉਹਨਾਂ ਦੇ ਇਸ ਸਫ਼ਰ ਨੂੰ ਹੋਰ ਖ਼ਾਸ ਬਣਾ ਸਕਦੇ ਹਾਂ," Sarah ਨੇ ਕਿਹਾ। "ਲੋਕ ਸੱਚਮੁੱਚ ਉਸ ਕੋਮਲ ਪਿਆਰ ਭਰੀ ਦੇਖਭਾਲ ਦੀ ਕਦਰ ਕਰਦੇ ਹਨ।"

nurse posing with hand made hats for newborns

ਰਜਿਸਟਰਡ ਨਰਸ Sarah Klauzer ਨੇ ਨਵਜੰਮੇ ਬੱਚਿਆਂ ਲਈ 1,000 ਤੋਂ ਵੱਧ ਛੋਟੀਆਂ ਟੋਪੀਆਂ ਕਰੋਸ਼ੀਏ ਨਾਲ ਤਿਆਰ ਕੀਤੀਆਂ ਹਨ।