A man sitting on a couch with a dog

ਅਸੀਂ ਮਰੀਜਾਂ ਨੂੰ ਉਹਨਾਂ ਸਫਲਤਾਪੂਰਵਕ ਇਲਾਜਾਂ ਤੱਕ ਪਹਿਲਾਂ ਪਹੁੰਚ ਦੇ ਕੇ ਗੁਰਦੇ ਦੀ ਪੱਥਰੀ ਦੀ ਦੇਖਭਾਲ ਨੂੰ ਅੱਗੇ ਵਧਾ ਰਹੇ ਹਾਂ ਜੋ ਰੋਜ਼ਾਨਾ ਜੀਵਨ ਵਿੱਚ ਸੁਰੱਖਿਅਤ, ਵਧੇਰੇ ਸੁਵਿਧਾਜਨਕ ਅਤੇ ਘੱਟ ਵਿਘਨ ਪਾਉਣ ਵਾਲੇ ਹਨ।

Manny Chiquita ਲਈ ਉਹ ਤਰੱਕੀ ਜ਼ਿੰਦਗੀ ਬਦਲਣ ਵਾਲੀ ਰਹੀ ਹੈ। 30 ਸਾਲ ਤੋਂ ਵੱਧ ਸਮਾਂ ਪਹਿਲਾਂ, Manny ਨੂੰ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਦੇ Tsawwassen ਵਿੱਚ ਗੋਲਫ ਖੇਡਦੇ ਸਮੇਂ ਤੇਜ਼ ਦਰਦ ਦਾ ਅਨੁਭਵ ਹੋਇਆ, ਜੋ ਕਿ ਵਾਰ-ਵਾਰ ਹੋਣ ਵਾਲੀ ਗੁਰਦੇ ਦੀ ਪੱਥਰੀ ਨਾਲ ਇੱਕ ਲੰਬੇ ਸਫ਼ਰ ਦੀ ਸ਼ੁਰੂਆਤ ਸੀ। "ਮੈਂ ਆਪਣੇ ਪਿਸ਼ਾਬ ਵਿੱਚ ਖੂਨ ਦੇਖਿਆ ਅਤੇ ਇਸਨੂੰ ਨਜ਼ਰਅੰਦਾਜ਼ ਕਰ ਦਿੱਤਾ," ਉਹ ਯਾਦ ਕਰਦਾ ਹੈ। “ਮੈਂ ਆਪਣੇ ਆਪ ਨੂੰ ਕਿਹਾ ਕਿ ਜੇ ਇਹ ਦੁਬਾਰਾ ਹੋਇਆ, ਤਾਂ ਮੈਂ ਡਾਕਟਰ ਨੂੰ ਮਿਲਾਂਗਾ।”

ਦੋ ਮਹੀਨੇ ਬਾਅਦ, ਘਰ ਦੋ ਛੋਟੇ ਬੱਚਿਆਂ ਨੂੰ ਛੱਡ ਕੇ, Manny ਆਪਣੇ ਪਰਿਵਾਰਕ ਡਾਕਟਰ ਨੂੰ ਮਿਲਣ ਗਿਆ। ਜਾਂਚਾਂ ਤੋਂ ਪਤਾ ਲੱਗਾ ਕਿ ਉਸਦੀ ਪਿਸ਼ਾਬ ਨਾਲੀ ਵਿੱਚ 17 ਮਿਲੀਮੀਟਰ ਦੀ ਗੁਰਦੇ ਦੀ ਪੱਥਰੀ ਸੀ, ਜਿਸ ਕਾਰਨ ਕਾਫ਼ੀ ਦਰਦ ਹੋ ਰਿਹਾ ਸੀ ਅਤੇ ਖੂਨ ਵਹਿ ਰਿਹਾ ਸੀ। ਇਸਦੇ ਆਕਾਰ ਦੇ ਕਾਰਨ, ਸਰਜਰੀ ਹੀ ਇੱਕੋ ਇੱਕ ਵਿਕਲਪ ਸੀ।

Chiquita and Chew stand next to a Break Wave Lithotripsy machine.

ਹੁਣ 67 ਸਾਲਾਂ ਦਾ, Manny ਵੈਨਕੂਵਰ ਜਨਰਲ ਹਸਪਤਾਲ (VGH) ਦੇ ਸਟੋਨ ਸੈਂਟਰ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਗਿਆ ਹੈ, ਜਿੱਥੇ ਉਸਨੂੰ ਨਿਰੰਤਰ ਦੇਖਭਾਲ ਅਤੇ ਨਿਗਰਾਨੀ ਮਿਲਦੀ ਹੈ। ਇਹਨਾਂ ਸਾਲਾਂ ਦੌਰਾਨ, ਉਸਨੇ ਅਕਸਰ ਐਕਸਟਰਾਕਾਰਪੋਰੀਅਲ ਸ਼ੌਕ ਵੇਵ ਲਿਥੋਟ੍ਰਿਪਸੀ (Extracorporeal Shock Wave Lithotripsy, ESWL) 'ਤੇ ਭਰੋਸਾ ਕੀਤਾ ਹੈ, ਇੱਕ ਪ੍ਰਮਾਣਿਤ ਇਲਾਜ ਜੋ ਪੱਥਰੀਆਂ ਨੂੰ ਤੋੜਨ ਲਈ ਉੱਚ-ਤੀਬਰਤਾ ਵਾਲੀਆਂ ਧੁਨੀ ਤਰੰਗਾਂ ਦੀ ਵਰਤੋਂ ਕਰਦਾ ਹੈ ਪਰ ਆਮ ਤੌਰ 'ਤੇ ਇਸ ਲਈ ਬੇਹੋਸ਼ੀ ਅਤੇ ਖਾਣ-ਪੀਣ ਤੋਂ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ, ਅਤੇ ਠੀਕ ਹੋਣ ਨੂੰ ਸਮਾਂ ਲੱਗਦਾ ਹੈ|

ਉਹ ਤਜਰਬਾ ਉਦੋਂ ਬਦਲ ਗਿਆ ਜਦੋਂ ਸਟੋਨ ਸੈਂਟਰ ਯੂਰੋਲੋਜਿਸਟ ਅਤੇ ਵੈਨਕੂਵਰ ਕੋਸਟਲ ਹੈਲਥ ਰਿਸਰਚ ਇੰਸਟੀਚਿਊਟ (VCHRI) ਦੇ ਜਾਂਚਕਰਤਾ, ਡਾ. Ben Chew ਨੇ Manny ਨੂੰ ਇੱਕ ਨਵੀਂ ਤਕਨਾਲੋਜੀ ਦੇ ਪਹਿਲੇ ਕਲੀਨਿਕਲ ਟ੍ਰਾਇਲ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ: ਬ੍ਰੇਕ ਵੇਵ ਲਿਥੋਟ੍ਰਿਪਸੀ (Break Wave Lithotripsy, BWL)। Manny ਝਿਜਕਿਆ ਨਹੀਂ।

BWL ਅਨੱਸਥੀਸੀਆ, ਖੁਰਾਕ ਦੀ ਤਿਆਰੀ, ਜਾਂ ਬੇਹੋਸ਼ੀ ਦੀ ਲੋੜ ਤੋਂ ਬਿਨਾਂ ਗੁਰਦੇ ਦੀ ਪੱਥਰੀ ਨੂੰ ਹੌਲੀ-ਹੌਲੀ ਟੁਕੜੇ ਕਰਨ ਲਈ ਘੱਟ-ਤੀਬਰਤਾ ਵਾਲੀਆਂ ਧੁਨੀ ਤਰੰਗਾਂ ਦੀ ਵਰਤੋਂ ਕਰਦਾ ਹੈ। ਇਸ ਪ੍ਰਕਿਰਿਆ ਵਿੱਚ ਲਗਭਗ 30 ਮਿੰਟ ਲੱਗਦੇ ਹਨ, ਇਹ ਰੇਡੀਏਸ਼ਨ-ਮੁਕਤ ਅਲਟਰਾਸਾਊਂਡ ਇਮੇਜਿੰਗ ਦੀ ਵਰਤੋਂ ਕਰਦੀ ਹੈ, ਅਤੇ ਮਰੀਜ਼ ਇਸ ਤੋਂ ਬਾਅਦ ਆਪ ਗੱਡੀ ਚਲਾ ਕੇ ਘਰ ਜਾ ਸਕਦੇ ਹਨ| ਸੰਖੇਪ ਅਤੇ ਮੌਜੂਦਾ ਅਲਟਰਾਸਾਊਂਡ ਮਸ਼ੀਨਾਂ ਦੇ ਅਨੁਕੂਲ, ਇਸ ਤਕਨਾਲੋਜੀ ਵਿੱਚ ਹਸਪਤਾਲਾਂ ਵਿੱਚ ਗੁਰਦੇ ਦੀ ਪੱਥਰੀ ਦੇ ਇਲਾਜ ਤੱਕ ਪਹੁੰਚ ਨੂੰ ਵਧਾਉਣ ਦੀ ਸਮਰੱਥਾ ਹੈ। 

Manny ਲਈ, ਫਾਇਦੇ ਤੁਰੰਤ ਸਨ। “ਮੈਂ ਬਿਨ੍ਹਾਂ ਕੋਈ ਸਮਾਂ ਗੁਆਏ ਫਿਰ ਤੋਂ BWL ਚੁਣਾਂਗਾ। ਕੋਈ ਤਿਆਰੀ ਨਹੀਂ ਸੀ, ਕੋਈ ਰਿਕਵਰੀ ਸਮਾਂ ਨਹੀਂ ਸੀ, ਅਤੇ ਮੈਂ ਆਪਣੀਆਂ ਸਾਰੀਆਂ ਪੱਥਰੀਆਂ ਦਾ ਨਿਕਾਸ ਕਰ ਸਕਿਆ। ਇਹ ਮੇਰੇ ਲਈ 100 ਪ੍ਰਤੀਸ਼ਤ ਸਫਲ ਰਿਹਾ।” 

Manny ਵਰਗੇ ਮਰੀਜ਼ਾਂ ਲਈ, BWL ਵਰਗੀਆਂ ਖੋਜਾਂ ਆਰਾਮ ਅਤੇ ਸਹੂਲਤ ਤੋਂ ਵੱਧ ਦੀ ਪੇਸ਼ਕਸ਼ ਕਰਦੀਆਂ ਹਨ, ਉਹ ਸਿਹਤਯਾਬੀ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਲਈ ਇੱਕ ਤੇਜ਼ ਮਾਰਗ ਪ੍ਰਦਾਨ ਕਰਦੀਆਂ ਹਨ। ਇਹ ਕੰਮ ਮਰੀਜ਼-ਕੇਂਦ੍ਰਿਤ ਦੇਖਭਾਲ ਨੂੰ ਅੱਗੇ ਵਧਾਉਣ ਅਤੇ ਵੈਨਕੂਵਰ ਕੋਸਟਲ ਹੈਲਥ ਵਿੱਚ ਗੁਰਦੇ ਦੀ ਪੱਥਰੀ ਦੇ ਬੇਹਤਰੀਨ ਇਲਾਜਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।