Two parents holding their baby while kissing the baby's face.

ਸਕੁਆਮਿਸ਼ ਨੇਸ਼ਨ ਦੇ ਨਾਲ ਸਾਂਝੇਦਾਰੀ ਵਿੱਚ, ਅਸੀਂ ਸਕੁਆਮਿਸ਼ ਜਨਰਲ ਹਸਪਤਾਲ (Squamish General Hospital) ਵਿੱਚ ਮੂਲਵਾਸੀ ਮਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ, ਗਰਭ ਅਵਸਥਾ ਤੋਂ ਲੈ ਕੇ ਜਨਮ ਅਤੇ ਜਣੇਪੇ ਤੋਂ ਬਾਅਦ ਦੇ ਸਮੇਂ ਤੱਕ, ਜਣੇਪੇ ਦੇ ਅਨੁਭਵ ਨੂੰ ਨਿੱਘ ਭਰਿਆ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਬਣਾਉਣ ਲਈ ਇਕੱਠੇ ਕੰਮ ਕਰ ਰਹੇ ਹਾਂ।

baby in a basket

ਪਰਿਵਾਰਾਂ ਨੂੰ ਘਰ ਤੋਂ ਹਸਪਤਾਲ ਜਾਣ ਵੇਲ਼ੇ ਬਿਹਤਰ ਸਹਾਇਤਾ ਦੇਣ ਲਈ, ਸਟਾਫ ਅਤੇ ਮੈਡੀਕਲ ਸਟਾਫ ਮੂਲਵਾਸੀ ਪਰਿਵਾਰਾਂ ਲਈ ਵਿਸ਼ੇਸ਼ ਤੌਰ 'ਤੇ ਮਾਰਗਦਰਸ਼ਿਤ ਦੌਰੇ ਤਿਆਰ ਕਰ ਰਹੇ ਹਨ। ਸਕੁਆਮਿਸ਼ ਨੇਸ਼ਨ ਦੇ ਇੱਕ ਪਰੰਪਰਾਗਤ ਬਜ਼ੁਰਗ ਜਾਂ ਗਿਆਨ ਰੱਖਿਅਕ ਦੇ ਸਮਰਥਨ ਨਾਲ ਪੇਸ਼ ਕੀਤੇ ਗਏ, ਇਹ ਦੌਰੇ ਮਾਵਾਂ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਜਣੇਪੇ ਤੋਂ ਪਹਿਲਾਂ ਜਣੇਪਾ ਸਥਾਨ ਤੋਂ ਜਾਣੂ ਹੋਣ ਵਿੱਚ ਮਦਦ ਕਰਦੇ ਹਨ ਅਤੇ ਓਥੇ ਪਹੁੰਚਣ ਵੇਲ਼ੇ ਉਹਨਾਂ ਨੂੰ ਵਧੇਰੇ ਸਥਿਰਤਾ ਅਤੇ ਸਹਿਯੋਗ ਦਾ ਅਹਿਸਾਸ ਦਿਵਾਉਂਦੇ ਹਨ|

ਜਣੇਪਾ ਯੂਨਿਟ ਦੇ ਅੰਦਰ, ਅਸੀਂ ਵਧੇਰੇ ਸੁਆਗਤ ਵਾਲ਼ਾ ਅਤੇ ਪ੍ਰਤੀਬਿੰਬਤ ਮਾਹੌਲ ਬਣਾਉਣ ਲਈ ਮੂਲਵਾਸੀ ਪਰਿਵਾਰਾਂ ਨਾਲ ਨੇੜਿਓਂ ਸਹਿਯੋਗ ਕਰ ਰਹੇ ਹਾਂ। ਇਸ ਵਿੱਚ ਸਥਾਨਕ ਮੂਲਵਾਸੀ ਕਲਾਕਾਰਾਂ ਦੁਆਰਾ ਮੂਲਵਾਸੀ ਕਲਾਕਾਰੀ ਨੂੰ ਸ਼ਾਮਲ ਕਰਨਾ ਅਤੇ ਵਿਜ਼ੂਅਲ ਤੱਤ ਸੰਮਿਲਿਤ ਕਰਨਾ ਸ਼ਾਮਲ ਹੈ ਜੋ ਸੱਭਿਆਚਾਰ, ਪਛਾਣ ਅਤੇ ਸੰਪਰਕ ਦਾ ਸਨਮਾਨ ਕਰਦੇ ਹਨ। ਸਾਡੀਆਂ ਟੀਮਾਂ ਉਨ੍ਹਾਂ ਪਰਿਵਾਰਾਂ ਲਈ ਮੂਲਵਾਸੀ-ਵਿਸ਼ੇਸ਼ ਦੇਖਭਾਲ ਪੈਕੇਜ ਵੀ ਇਕੱਠੇ ਕਰ ਰਹੀਆਂ ਹਨ ਜੋ ਪੇਂਡੂ ਅਤੇ ਦੂਰ-ਦੁਰਾਡੇ ਭਾਈਚਾਰਿਆਂ ਤੋਂ ਹਸਪਤਾਲ ਵਿੱਚ ਜਨਮ ਦੇਣ ਲਈ ਯਾਤਰਾ ਕਰਦੇ ਹਨ,ਤਾਂ ਜੋ ਇਹ ਯਕੀਨੀ ਬਣਾਉਣ ਵਿੱਚ ਮੱਦਦ ਮਿਲ ਸਕੇ ਕਿ ਉਹ ਏਥੇ ਆਪਣੀ ਰਿਹਾਇਸ਼ ਦੌਰਾਨ ਇਹ ਮਹਿਸੂਸ ਕਰਨ ਕਿ ਉਹਨਾਂ ਨੂੰ ਚੰਗੀ ਦੇਖਭਾਲ ਅਤੇ ਸਹਿਯੋਗ ਮਿਲ ਰਿਹਾ ਹੈ|

ਕੁਆਲਿਟੀ ਲੀਡ, Kierstie Cook ਕਹਿੰਦੀ ਹੈ, “ਸਕੁਆਮਿਸ਼ ਨੇਸ਼ਨ ਫੈਮਿਲੀ ਪ੍ਰੋਗਰਾਮ ਅਤੇ ਪਰਿਵਾਰਾਂ ਨਾਲ ਲਗਾਤਾਰ ਅਰਥਪੂਰਨ ਸਹਿਯੋਗ ਅਤੇ ਸੰਪਰਕ ਸਾਨੂੰ ਮਾਵਾਂ ਦੀਆਂ ਲੋੜਾਂ ਨੂੰ ਸਮਝਣ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਦੇਖਭਾਲ ਪ੍ਰਦਾਨ ਕਰਨ ਲਈ ਸਾਡੇ ਵਾਤਾਵਰਣ ਨੂੰ ਆਕਾਰ ਦੇਣ ਵਿੱਚ ਮਦਦ ਕਰਦਾ ਹੈ”।

“ਸਮਝਣ ਦੇ ਇਰਾਦੇ ਨਾਲ ਸੁਣਨਾ ਮੁੜ-ਸੰਬੰਧ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਸਾਨੂੰ ਸਨਮਾਨ ਅਤੇ ਨਿਮਰਤਾ ਨਾਲ ਇਕੱਠੇ ਅੱਗੇ ਵਧਣ ਦੀ ਯਾਦ ਦਿਵਾਉਂਦਾ ਹੈ। ਸਾਡੀ ਉਮੀਦ ਹੈ ਕਿ ਉਹ ਵਿਚਾਰਸ਼ੀਲ ਕਦਮ ਚੁੱਕਦੇ ਰਹੀਏ ਜੋ ਦੇਖਭਾਲ ਪ੍ਰਾਪਤ ਕਰਨ ਵਾਲਿਆਂ ਦੀਆਂ ਆਵਾਜ਼ਾਂ ਅਤੇ ਅਨੁਭਵਾਂ ਨੂੰ ਪ੍ਰਤੀਬਿੰਬਤ ਕਰਦੇ ਹਨ ਅਤੇ ਉਹਨਾਂ ਤੋਂ ਹੀ ਸੇਧ ਲੈਂਦੇ ਹਨ।"

ਕੋਸਟਲ ਖੇਤਰ ਵਿੱਚ ਚਾਰ ਜਣੇਪਾ ਸਥਾਨਾਂ ਵਿੱਚੋਂ ਇੱਕ ਦੇ ਤੌਰ 'ਤੇ, ਸਕੁਆਮਿਸ਼ ਜਨਰਲ ਹਸਪਤਾਲ ਪੂਰੇ ਖੇਤਰ ਵਿੱਚ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਮਾਤਰੀ ਪ੍ਰਥਾਵਾਂ ਦੀ ਅਗਵਾਈ ਕਰਨ ਵਿੱਚ ਮਦਦ ਕਰ ਰਿਹਾ ਹੈ। ਜੋ ਕੁਝ ਅਸੀਂ ਇੱਥੇ ਸਿੱਖ ਰਹੇ ਹਾਂ, ਉਹ ਲਾਇਨਜ਼ ਗੇਟ ਹਸਪਤਾਲ, qathet ਜਨਰਲ ਹਸਪਤਾਲ ਅਤੇ ਸੀਛੇਲਟ ਹਸਪਤਾਲ ਨੂੰ ਵੀ ਜਾਣਕਾਰੀ ਦੇ ਰਿਹਾ ਹੈ, ਹਰ ਸਥਾਨ ਨੇ ਸਥਾਨਕ ਮੂਲਵਾਸੀ ਲੋਕਾਂ ਦੀਆਂ ਵਿਲੱਖਣ ਜਰੂਰਤਾਂ ਅਤੇ ਵਿਲੱਖਣ ਪਰੰਪਰਾਵਾਂ ਨੂੰ ਦਰਸਾਉਣ ਲਈ ਆਪਣੇ ਤਰੀਕੇ ਨੂੰ ਅਨੁਕੂਲਿਤ ਕੀਤਾ ਹੈ।